Empowering New York’s Asian American Community Since 1989

Image Alt

2022 PRIMARY VOTER GUIDE (Punjabi)

ਹੋਰ ਜਾਣਕਾਰੀ

  1. ਚੋਣ ਅਪਡੇਟ: ਨਿਉਯਾਰਕ ਪ੍ਰਾਥਮਿਕ ਚੋਣਾਂ ਨੂੰ ਦੋ ਤਰੀਕਾਂ ਵਿੱਚ ਵੰਡਿਆ ਗਿਆ ਹੈ – ਤੁਸੀਂ ਅਜੇ ਵੀ ਕੁੱਝ ਦਫਤਰਾਂ ਲਈ 28 ਜੂਨ ਨੂੰ ਵੋਟ ਪਾਉਣ ਦੇ ਯੋਗ ਹੋਵੋਗੇ। ਹਾਲਾਂਕਿ, ਬਾਕੀ ਦਫਤਰ, 23 ਅਗਸਤ ਨੂੰ ਹੋਣ ਵਾਲੀਆਂ ਪ੍ਰਾਥਮਿਕ ਚੋਣਾਂ ਲਈ ਵੱਖਰੇ ਬੈਲੇਟ ਤੇ ਹੋਣਗੇ। ਇਸ ਕਰਕੇ, ਤੁਹਾਨੂੰ 28 ਜੂਨ ਅਤੇ 23 ਅਗਸਤ ਦੋਨਾਂ ਦਿਨਾਂ ਨੂੰ ਹੀ ਵੋਟ ਪਾਉਣ ਦੀ ਉਮੀਦ ਰੱਖਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਵਾਸਤੇ, ਇੱਥੇ ਕਲਿੱਕ ਕਰੋ।
  2. ਵੋਟਰ ਪੰਜੀਕਰਨ: 23 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਦੀ ਆਖਰੀ ਮਿਤੀ 29 ਜੁਲਾਈ ਹੈਇੱਥੇ (ਕੇਵਲ ਅੰਗ੍ਰੇਜ਼ੀ ਵਿਚ ਉਪਲੱਬਧ) ਤੁਸੀਂ ਸਾਡੇ ਟਰਬੋਵੋਟ ਪੰਨੇ ਦੀ ਵਰਤੋਂ ਕਰ ਵੋਟ ਪਾਉਣ ਲਈ ਪੰਜੀਕਰਨ ਕਰ ਸਕਦੇ ਹੋ। ਇਹ ਤੁਹਾਨੂੰ ਔਨਲਾਈਨ ਜਾਂ ਡਾਕ ਰਾਹੀਂ ਪੰਜੀਕਰਨ ਕਰਨ ਦੇ ਯੋਗ ਬਣਾਉਂਦਾ ਹੈ। ਜੇ ਤੁਸੀਂ ਡਾਕ ਰਾਹੀਂ ਪੰਜੀਕਰਨ ਕਰਨਾ ਚੁਣਦੇ ਹੋ, ਤਾਂ ਟਰਬੋਵੋਟ ਡਾਕ ਰਾਹੀਂ ਤੁਹਾਡਾ ਪੰਜੀਕਰਨ ਫਾਰਮ ਟਿਕਟਾਂ ਸਮੇਤ ਭੇਜ ਦੇਵੇਗਾ ਜਿਸਨੂੰ ਤੁਸੀਂ ਆਪਣੇ ਸਥਾਨਕ ਬੋਰਡ ਆਫ ਇਲੈਕਸ਼ਨਜ਼ ਦੇ ਦਫਤਰ ਨੂੰ ਡਾਕ ਰਾਹੀਂ ਭੇਜ ਸਕਦੇ ਹੋ।
    1. ਇਸਨੂੰ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ ਜਾਂ ਤੁਹਾਡੇ ਸਥਾਨਕ ਚੋਣ ਬੋਰਡ ਦੇ ਦਫਤਰ ਵਿਖੇ ਛੱਡਿਆ ਜਾ ਸਕਦਾ ਹੈ।
    2. ਗੈਰਹਾਜ਼ਰੀ ਵਿੱਚ ਵੋਟ ਪਾਉਣਾ (ਡਾਕ ਰਾਹੀਂ ਵੋਟ ਪਾਉਣਾ): 23 ਅਗਸਤ ਦੀਆਂ ਚੋਣਾਂ ਲਈ ਗੈਰਹਾਜ਼ਰ ਬੈਲਟ ਦੀ ਬੇਨਤੀ ਕਰਨ ਦੀ ਅੰਤਿਮ ਮਿਤੀ 8 ਅਗਸਤ ਹੈ, ਹਾਲਾਂਕਿ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਜਿੰਨੀ ਜਲਦੀ ਸੰਭਵ ਹੋਵੇ ਆਪਣੀ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰੋਂ। ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰਨ ਲਈ, ਤੁਸੀਂ ਸਾਡੇ ਟਰਬੋਵੋਟ ਪੰਨੇ ਦੀ ਵਰਤੋਂ ਇੱਥੇ ਕਰ ਸਕਦੇ ਹੋ। ਇਸ ਤਰੀਕੇ ਨਾਲ, ਜਦ ਤੁਸੀਂ ਆਪਣੀ ਵੋਟ ਪਰਚੀ ਪ੍ਰਾਪਤ ਕਰਦੇ ਹੋ ਤਾਂ ਵਾਪਸੀ ਡਾਕ-ਟਿਕਟ ਨੂੰ ਸ਼ਾਮਿਲ ਕੀਤਾ ਜਾਵੇਗਾ। ਨੋਟ: ਹਾਲ ਹੀ ਦੀਆਂ ਤਬਦੀਲੀਆਂ ਕਰਕੇ, ਤੁਹਾਨੂੰ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕੇਵਲ ਤਾਂ ਹੀ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਡਾਕ ਰਾਹੀਂ ਵੋਟ ਦੇਵੋਗੇ।
  3. ਪ੍ਰਾਥਮਿਕ ਚੋਣਾਂ ਦਾ ਬੰਦ ਹੋਣਾ: ਨਿਊਯਾਰਕ ਦੀਆਂ ਪ੍ਰਾਥਮਿਕ ਚੋਣਾਂ ਬੰਦ ਹੋ ਗਈਆਂ ਹਨ – ਇਸਦਾ ਮਤਲਬ ਇਹ ਹੈ ਕਿ ਤੁਸੀਂ ਇਹਨਾਂ ਚੋਣਾਂ ਵਿੱਚ ਕੇਵਲ ਤਾਂ ਹੀ ਵੋਟ ਪਾ ਸਕਦੇ ਹੋ ਜੇਕਰ ਤੁਸੀਂ ਕਿਸੇ ਸਿਆਸੀ ਪਾਰਟੀ ਨਾਲ ਪੰਜੀਕਰਨ ਕਰਦੇ ਹੋ। ਰਾਜਨੀਤਿਕ ਪਾਰਟੀਆਂ ਨੂੰ ਰਜਿਸਟ੍ਰੇਸ਼ਨ ਫਾਰਮ ‘ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਆਪਣੀ ਪਾਰਟੀ ਐਫੀਲੀਏਸ਼ਨ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ (14 ਫਰਵਰੀ) ਲੰਘ ਗਈ ਹੈ। ਆਪਣੀ ਪਾਰਟੀ ਐਫੀਲੀਏਸ਼ਨ ਦੀ ਜਾਂਚ ਕਰਨ ਲਈ, ਇੱਥੇ ਕਲਿੱਕ ਕਰੋ। ਬਾਅਦ ਦੀਆਂ ਚੋਣਾਂ ਲਈ ਆਪਣੀ ਐਫੀਲੀਏਸ਼ਨ ਨੂੰ ਅੱਪਡੇਟ ਕਰਨ ਲਈ, ਤੁਹਾਨੂੰ ਇੱਕ ਅੱਪਡੇਟ ਕੀਤਾ ਵੋਟਰ ਰਜਿਸਟ੍ਰੇਸ਼ਨ ਫਾਰਮ ਦਰਜ ਕਰਨਾ ਲਾਜ਼ਮੀ ਹੈ।
  4. ਚੋਣਾਂ ਦਾ ਬੋਰਡ: ਤੁਸੀਂ ਆਪਣੇ ਸਥਾਨਕ ਚੋਣ ਬੋਰਡ ਦੇ ਦਫ਼ਤਰ ਦਾ ਪਤਾ ਅਤੇ ਸੰਪਰਕ ਜਾਣਕਾਰੀ ਇੱਥੇ ਲੱਭ ਸਕਦੇ ਹੋ। ਤੁਸੀਂ ਆਪਣੇ ਪ੍ਰਿੰਟ ਕੀਤੇ ਵੋਟਰ ਪੰਜੀਕਰਨ ਫਾਰਮ ਨੂੰ ਜਾਂ ਤਾਂ ਵਿਅਕਤੀਗਤ ਤੌਰ ‘ਤੇ ਜਾਂ ਡਾਕ ਰਾਹੀਂ ਆਪਣੇ ਸਥਾਨਕ ਦਫਤਰ ਵਿੱਚ ਜਮ੍ਹਾ ਕਰ ਸਕਦੇ ਹੋ।
  5. ਪੋਲਿੰਗ ਸਥਾਨ: ਅਗੇਤਰ ਵੋਟਿੰਗ ਅਤੇ ਚੋਣ ਵਾਲੇ ਦਿਨ ਦੀ ਵੋਟਿੰਗ ਲਈ, ਪੋਲਿੰਗ ਪਤਾ ਲੱਭਣ ਲਈ ਇੱਥੇ ਕਲਿੱਕ ਕਰੋ।
  6. ਪੰਜੀਕਰਨ ਸਥਿਤੀ: ਆਪਣੀ ਵੋਟਰ ਪੰਜੀਕਰਨ ਸਥਿਤੀ ਦੀ ਪੁਸ਼ਟੀ ਕਰਨ ਲਈ ਇੱਥੇ ਕਲਿੱਕ ਕਰੋ।

STAY IN TOUCH

Receive updates on our work and invitations to our events

CREATE IMPACT

Stand with us to change the systems that are holding our communities back from success