ਹੋਰ ਜਾਣਕਾਰੀ
- ਵੋਟਰ ਪੰਜੀਕਰਨ: 8 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਦੀ ਆਖਰੀ ਮਿਤੀ 14 ਅਕਤੂਬਰ ਹੈ। ਇੱਥੇ (ਕੇਵਲ ਅੰਗ੍ਰੇਜ਼ੀ ਵਿਚ ਉਪਲੱਬਧ) ਤੁਸੀਂ ਸਾਡੇ ਟਰਬੋਵੋਟ ਪੰਨੇ ਦੀ ਵਰਤੋਂ ਕਰ ਵੋਟ ਪਾਉਣ ਲਈ ਪੰਜੀਕਰਨ ਕਰ ਸਕਦੇ ਹੋ। ਇਹ ਤੁਹਾਨੂੰ ਔਨਲਾਈਨ ਜਾਂ ਡਾਕ ਰਾਹੀਂ ਪੰਜੀਕਰਨ ਕਰਨ ਦੇ ਯੋਗ ਬਣਾਉਂਦਾ ਹੈ। ਜੇ ਤੁਸੀਂ ਡਾਕ ਰਾਹੀਂ ਪੰਜੀਕਰਨ ਕਰਨਾ ਚੁਣਦੇ ਹੋ, ਤਾਂ ਟਰਬੋਵੋਟ ਡਾਕ ਰਾਹੀਂ ਤੁਹਾਡਾ ਪੰਜੀਕਰਨ ਫਾਰਮ ਟਿਕਟਾਂ ਸਮੇਤ ਭੇਜ ਦੇਵੇਗਾ ਜਿਸਨੂੰ ਤੁਸੀਂ ਆਪਣੇ ਸਥਾਨਕ ਬੋਰਡ ਆਫ ਇਲੈਕਸ਼ਨਜ਼ ਦੇ ਦਫਤਰ ਨੂੰ ਡਾਕ ਰਾਹੀਂ ਭੇਜ ਸਕਦੇ ਹੋ।
- ਇਸਨੂੰ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ ਜਾਂ ਤੁਹਾਡੇ ਸਥਾਨਕ ਚੋਣ ਬੋਰਡ ਦੇ ਦਫਤਰ ਵਿਖੇ ਛੱਡਿਆ ਜਾ ਸਕਦਾ ਹੈ।
- ਗੈਰਹਾਜ਼ਰੀ ਵਿੱਚ ਵੋਟ ਪਾਉਣਾ (ਡਾਕ ਰਾਹੀਂ ਵੋਟ ਪਾਉਣਾ): 8 ਨਵੰਬਰ ਦੀਆਂ ਚੋਣਾਂ ਲਈ ਗੈਰ–ਹਾਜ਼ਰ ਬੈਲਟ ਦੀ ਬੇਨਤੀ ਕਰਨ ਦੀ ਅੰਤਿਮ ਮਿਤੀ 24 ਅਕਤੂਬਰ ਹੈ, ਹਾਲਾਂਕਿ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਜਿੰਨੀ ਜਲਦੀ ਸੰਭਵ ਹੋਵੇ ਆਪਣੀ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰੋਂ। ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰਨ ਲਈ, ਤੁਸੀਂ ਸਾਡੇ ਟਰਬੋਵੋਟ ਪੰਨੇ ਦੀ ਵਰਤੋਂ ਇੱਥੇ ਕਰ ਸਕਦੇ ਹੋ। ਇਸ ਤਰੀਕੇ ਨਾਲ, ਜਦ ਤੁਸੀਂ ਆਪਣੀ ਵੋਟ ਪਰਚੀ ਪ੍ਰਾਪਤ ਕਰਦੇ ਹੋ ਤਾਂ ਵਾਪਸੀ ਡਾਕ-ਟਿਕਟ ਨੂੰ ਸ਼ਾਮਿਲ ਕੀਤਾ ਜਾਵੇਗਾ। ਨੋਟ: ਹਾਲ ਹੀ ਦੀਆਂ ਤਬਦੀਲੀਆਂ ਕਰਕੇ, ਤੁਹਾਨੂੰ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕੇਵਲ ਤਾਂ ਹੀ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਡਾਕ ਰਾਹੀਂ ਵੋਟ ਦੇਵੋਗੇ।
- ਚੋਣਾਂ ਦਾ ਬੋਰਡ: ਤੁਸੀਂ ਆਪਣੇ ਸਥਾਨਕ ਚੋਣ ਬੋਰਡ ਦੇ ਦਫ਼ਤਰ ਦਾ ਪਤਾ ਅਤੇ ਸੰਪਰਕ ਜਾਣਕਾਰੀ ਇੱਥੇ ਲੱਭ ਸਕਦੇ ਹੋ। ਤੁਸੀਂ ਆਪਣੇ ਪ੍ਰਿੰਟ ਕੀਤੇ ਵੋਟਰ ਪੰਜੀਕਰਨ ਫਾਰਮ ਨੂੰ ਜਾਂ ਤਾਂ ਵਿਅਕਤੀਗਤ ਤੌਰ ‘ਤੇ ਜਾਂ ਡਾਕ ਰਾਹੀਂ ਆਪਣੇ ਸਥਾਨਕ ਦਫਤਰ ਵਿੱਚ ਜਮ੍ਹਾ ਕਰ ਸਕਦੇ ਹੋ।
- ਪੋਲਿੰਗ ਸਥਾਨ: ਅਗੇਤਰ ਵੋਟਿੰਗ ਅਤੇ ਚੋਣ ਵਾਲੇ ਦਿਨ ਦੀ ਵੋਟਿੰਗ ਲਈ, ਪੋਲਿੰਗ ਪਤਾ ਲੱਭਣ ਲਈ ਇੱਥੇ ਕਲਿੱਕ ਕਰੋ।
- ਪੰਜੀਕਰਨ ਸਥਿਤੀ: ਆਪਣੀ ਵੋਟਰ ਪੰਜੀਕਰਨ ਸਥਿਤੀ ਦੀ ਪੁਸ਼ਟੀ ਕਰਨ ਲਈ ਇੱਥੇ ਕਲਿੱਕ ਕਰੋ।